ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ · ਅੰਗ 475

ਸ਼ਬਦ · ਅੰਗ 475

ਗੁਰੂ ਨਾਨਕ ਦੇਵ ਜੀ · ਰਾਗੁ ਆਸਾ

ਅੰਗ 475

ਸਲੋਕੁ ਮਃ ੧ ॥

salok mahalaa 1 |

Salok, First Mehl:

ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥

aape bhaandde saajian aape pooran dee |

He Himself fashioned the vessel of the body, and He Himself fills it.

ਇਕਨੑੀ ਦੁਧੁ ਸਮਾਈਐ ਇਕਿ ਚੁਲੑੈ ਰਹਨਿੑ ਚੜੇ ॥

eikanaee dudh samaaeeai ik chulai rehana charre |

Into some, milk is poured, while others remain on the fire.

ਇਕਿ ਨਿਹਾਲੀ ਪੈ ਸਵਨਿੑ ਇਕਿ ਉਪਰਿ ਰਹਨਿ ਖੜੇ ॥

eik nihaalee pai savana ik upar rehan kharre |

Some lie down and sleep on soft beds, while others remain watchful.

ਤਿਨੑਾ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ ॥੧॥

tinaa savaare naanakaa jina kau nadar kare |1|

He adorns those, O Nanak, upon whom He casts His Glance of Grace. ||1||